Badal [Essential Love]

Rajesh Chalotra

ਬਦਲਾਂ ਦੇ ਓਲੇ ਹੋਯ, ਚੰਨ ਵੀ ਸ਼ਰਾਮਾ ਗਿਯਾ
ਤਕ ਕੇ ਤੇਰੀ ਤੋਰ ਪਸੀਨਾ ਮਿਰਗਾਂ ਨੂ ਆ ਗਿਯਾ
ਜਦੋਂ ਹਸਦੀ ਏ ਖਿੜ ਫੁਲ ਜਾਂਦੇ
ਤੇਰਾ ਮੁੱਖੜਾ ਵੇਖਾ ਦੁਖ ਭੁਲ ਜਾਂਦੇ
ਨਾ ਨਾ ਅਸੀ ਕਰਦੇ ਰਹੇ ਦਿਲ ਤੇਰੇ ਤੇ ਆ ਗਿਯਾ
ਬੱਦਲਾਂ ਦੇ ਓਲੇ ਹੋਯ ਚੰਨ ਵੀ ਸ਼ਰਮਾ ਗਿਯਾ

ਬੁੱਲੀਯਾ ਤੇ ਮਲ ਕੇ ਦੰਦਾਸਾ ਨੈਨਾ ਵਿਚ ਕਜਰਾ ਪਾ ਕੇ
ਖੋਲ ਕੇ ਬੂਹਾ ਬਹਿ ਜੇ ਵਹਿੜੇ ਵਿਚ ਚਰਖਾ ਡਾਹ ਕੇ
ਬੁੱਲੀਯਾ ਤੇ ਮਲ ਕੇ ਦੰਦਾਸਾ ਨੈਨਾ ਵਿਚ ਕਜਰਾ ਪਾ ਕੇ
ਖੋਲ ਕੇ ਬੂਹਾ ਬਹਿ ਜੇ ਵਹਿੜੇ ਵਿਚ ਚਰਖਾ ਡਾਹ ਕੇ
ਤੇਰੇ ਚਰਖੇ ਦਿਯਾ ਹੌਕਾਂ ਸੀਨੇ ਵਿਚ ਚਲਣ ਬੰਦੂਕਾ
ਕੂਕਾਂ ਨੇ ਸ਼ੋਰ ਮਚਾਯਾ ਸਾਵਾਣ ਚੜ ਆ ਗਿਯਾ
ਬੱਦਲਾਂ ਦੇ ਓਲੇ ਹੋਯ ਚੰਨ ਵੀ ਸ਼ਰਮਾ ਗਿਯਾ

ਸਿਰ ਤੇ ਫੁਲਕਾਰੀ ਸੂਹੀ ਹਥਾ ਤੇ ਮਹਿੰਦੀ ਨੀ
ਅੰਬਰਾ ਤੋਂ ਆਯੀ ਲਗਦਾ-ਏ ਧਰਤੀ ਤੇ ਰਹਿੰਦੀ ਨੀ
ਸਿਰ ਤੇ ਫੁਲਕਾਰੀ ਸੂਹੀ ਹਥਾ ਤੇ ਮਹਿੰਦੀ ਨੀ
ਅੰਬਰਾ ਤੋਂ ਆਯੀ ਲਗਦਾ-ਏ ਧਰਤੀ ਤੇ ਰਹਿੰਦੀ ਨੀ
ਛਣ ਛਣ ਤੇਰੀ ਝਾਂਜਰ ਛਣਕੇ ਨਿਕਲੇ ਜਦ ਬਿਜਲੀ ਬਣਕੇ
ਛਣਕਾਟਾ ਝਾਂਜਰ ਵਾਲਾ ਸੀਨੇ ਆਗ ਲਾ ਗਿਯਾ
ਬੱਦਲਾਂ ਦੇ ਓਲੇ ਹੋਯ ਚੰਨ ਵੀ ਸ਼ਰਮਾ ਗਿਯਾ

ਤੇਰੇ ਤੇ ਚੜੀ ਜਵਾਨੀ ਦੁਨਿਯਾ ਤੋਂ ਵਖਰੀ ਨੀ
ਬੋਤਲ ਦਾ ਨਸ਼ਾ ਕਰ ਗਯੀ ਨੈਨਾ ਦੀ ਤੱਕਣੀ ਨੀ
ਤੇਰੇ ਤੇ ਚੜੀ ਜਵਾਨੀ ਦੁਨਿਯਾ ਤੋਂ ਵਖਰੀ ਨੀ
ਬੋਤਲ ਦਾ ਨਸ਼ਾ ਕਰ ਗਯੀ ਨੈਨਾ ਦੀ ਤੱਕਣੀ ਨੀ
ਤੇਰੇ ਨੈਨਾ ਦੇ ਮਾਰੇ ਜਿਓਂਦੇ ਨਾ ਮਰਨ ਬੀਚਾਰੇ
ਇਸ਼ਕ਼ੇ ਦੇ ਰੋਗੀ ਹੋਗੇ ਤੇਰਾ ਗਮ ਖਾ ਗਿਯਾ
ਬੱਦਲਾਂ ਦੇ ਓਲੇ ਹੋਯ ਚੰਨ ਵੀ ਸ਼ਰਮਾ ਗਿਯਾ
ਜਦੋਂ ਹਸਦੀ ਏ ਖਿੜ ਫੁਲ ਜਾਂਦੇ
ਤੇਰਾ ਮੁੱਖੜਾ ਵੇਖਾ ਦੁਖ ਭੁਲ ਜਾਂਦੇ
ਨਾ ਨਾ ਅਸੀ ਕਰਦੇ ਰਹੇ ਦਿਲ ਤੇਰੇ ਤੇ ਆ ਗਿਯਾ
ਬੱਦਲਾਂ ਦੇ ਓਲੇ ਹੋਯ ਚੰਨ ਵੀ ਸ਼ਰਮਾ ਗਿਯਾ

Curiosità sulla canzone Badal [Essential Love] di Amrinder Gill

Chi ha composto la canzone “Badal [Essential Love]” di di Amrinder Gill?
La canzone “Badal [Essential Love]” di di Amrinder Gill è stata composta da Rajesh Chalotra.

Canzoni più popolari di Amrinder Gill

Altri artisti di Dance music