Sara Sehar
ਮੈਨੂੰ ਜੰਨਤ ਆਪਣੀ ਕਹਿੰਦਾ ਸੀ
ਮੈਨੂੰ ਕਹਿੰਦਾ ਸੀ ਮੰਜ਼ਿਲ
ਉਹ ਵੀ ਨਾ ਜਾਣੇ ਓਹਨੇ
ਹਾਏ ਕਿੰਨੀ ਵਾਰੀ ਤੋੜਿਆ ਦਿਲ
ਮੈਂ ਰਹੀ ਦੁਆਵਾਂ ਮੰਗਦੀ
ਕਿੱਸੇ ਹੋਰ ਹੀ ਪਤੰਗ ਦੀ
ਉਹ ਡੋਰ ਹੋ ਗਿਆ
ਸਾਰੇ ਸ਼ਹਿਰ ਵਿਚ ਸ਼ੋਰ ਹੋ ਗਿਆ
ਮੇਰਾ ਯਾਰ ਹੁਣ ਹੋਰ ਹੋ ਗਿਆ
ਸਾਰੇ ਸ਼ਹਿਰ ਵਿਚ ਸ਼ੋਰ ਹੋ ਗਿਆ
ਮੇਰਾ ਯਾਰ ਹੁਣ ਹੋਰ ਹੋ ਗਿਆ
ਸਾਰੇ ਸ਼ਹਿਰ ਵਿਚ ਸ਼ੋਰ ਹੋ ਗਿਆ
ਮੇਰਾ ਯਾਰ ਹੁਣ ਹੋਰ ਹੋ ਗਿਆ
ਇਸ਼ਕ ਮੁੱਕਿਆ ਤੇ ਗਲ਼ਾਂ ਬਾਤਾਂ ਵੀ ਮੁੱਕੀਆਂ
ਰਾਤ ਚਾਨਣੀ ਤੇ ਮੁਲਾਕਾਤਨ ਵੀ ਮੁੱਕੀਆਂ
ਮੌਸਮ ਕੋਈ ਵੀ ਹੋਵੇ ਹੁੰਦਾ ਨਾ ਅਸਰ
ਮੇਰੇ ਲਈ ਹੁਣ ਤੇ ਬਰਸਾਤਨ ਵੀ ਮੁੱਕੀਆਂ
ਓਹਦਾ ਵੀ ਕੋਈ ਨਹੀਂ ਕਸੂਰ
ਹਾਏ ਓਹਦਾ ਵੀ ਕੋਈ ਨਹੀਂ ਕਸੂਰ
ਬੇਵਫਾਈਆਂ ਦਾ ਹੀ ਦੌਰ ਹੋਗਿਆ
ਸਾਰੇ ਸ਼ਹਿਰ ਵਿਚ ਸ਼ੋਰ ਹੋ ਗਿਆ
ਮੇਰਾ ਯਾਰ ਹੁਣ ਹੋਰ ਹੋ ਗਿਆ
ਸਾਰੇ ਸ਼ਹਿਰ ਵਿਚ ਸ਼ੋਰ ਹੋ ਗਿਆ
ਮੇਰਾ ਯਾਰ ਹੁਣ ਹੋਰ ਹੋ ਗਿਆ
ਸਾਰੇ ਸ਼ਹਿਰ ਵਿਚ ਸ਼ੋਰ ਹੋ ਗਿਆ
ਮੇਰਾ ਯਾਰ ਹੁਣ ਹੋਰ ਹੋ ਗਿਆ (ਆ ਆ ਆ ਆ ਆ )
ਬਹੁਤ ਚਿਰ ਉਹ ਰਿਸ਼ਤੇ ਚਲਦੇ ਨਹੀਓ ਉਹ ਆਸ਼ਿਕਾਂ
ਜਿਥੇ ਇਕ ਦੂਜੇ ਦੀ ਜਰਾ ਵੀ ਕਦਰ ਨੀ ਹੁੰਦੀ
ਇਸ਼ਕ ਜਦੋ ਹੁੰਦਾ ਹੈ ਨਾ ਸਾਰਾ ਸ਼ਹਿਰ ਵੇਖਦਾ ਪਰ ਦਿਲ ਜਦੋ ਟੁੱਟਦਾ ਹੈ ਨਾ
ਕਿਸੇ ਨੂੰ ਖ਼ਬਰ ਨਹੀਂ ਹੁੰਦੀ ਕਿਸੇ ਨੂੰ ਖ਼ਬਰ ਨਹੀਂ ਹੁੰਦੀ